ਸੁਨੀਲ ਜਾਖੜ ਨੇ ਕੱਲ੍ਹ ਦਿੱਲੀ ਦੇ ਸੰਸਦ ਭਵਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।ਸੁਨੀਲ ਜਾਖੜ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਖਾਲਸਾ ਏਡ ਸੰਸਥਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ ਅਤੇ ਜਦੋਂ ਵੀ ਦੇਸ਼-ਵਿਦੇਸ਼ ਵਿੱਚ ਕੋਈ ਆਫ਼ਤ ਆਉਂਦੀ ਹੈ ਤਾਂ ਇਹ ਲੋਕਾਂ ਦੀ ਭਲਾਈ ਲਈ ਅੱਗੇ ਆਉਂਦੀ ਹੈ।ਉਨ੍ਹਾਂ ਨੇ ਖ਼ਾਲਸਾ ਏਡ ਸੰਸਥਾ ਦੇ ਦਫ਼ਤਰ 'ਤੇ ਐਨ.ਆਈ.ਏ ਦੇ ਛਾਪਿਆਂ ਉਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਦੱਸ ਦਈਏ ਕਿ ਕੇਂਦਰੀ ਜਾਂਚ ਏਜੰਸੀ ਐੱਨਆਈਏ ਵੱਲੋਂ ਖਾਲਸਾ ਏਡ ਦੀ ਭਾਰਤ ਇਕਾਈ ਦੇ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਤਵੱਕਲੀ ਮੋੜ ਸਥਿਤ ਘਰ ਅਤੇ ਇਥੋਂ ਦੀ ਰਿਸ਼ੀ ਕਲੋਨੀ ਵਿਚਲੇ ਦਫ਼ਤਰ ਅਤੇ ਗੁਦਾਮ ਵਿਚ ਛਾਪਾ ਮਾਰਿਆ ਗਿਆ।
.
Jakhar Be angry! Reached Amit Shah, objected to NIA raids on Khalsa Aid.
.
.
.
#NIARaid #suniljakhar #KhalsaAid